Writings of Kavi Nanua Vairaagi (translated)
A huge thanks to The Anandpur Art Project for inspiring this series of translations! Check out their Instagram page here and their Patreon here. The Kirtan features selections of Kavi Nanua Ji's Aasaavarian.
Kavi Nanua Ji was brought up in a wealthy family from Wazirabad and happened to be a faithful Sikh of Guru Tegh Bahadur Ji. Bhai Kanhaiya Ji was spiritually inspired by Kavi Nanua Ji. For a long time, they lived in Lahore as well and met a Fakir named Gadha Narayani whom they had love for but they fully surrendered themself to Satguru Sahib Ji as evident in their writings:
ਆਇਆ ਸਜਣ ਘਰਿ ਲਟਕੰਦਾ ।
I came to my Beloved’s Home swaying in His Love
ਇਕੋ ਝਾਤੀ ਸਤਿਗੁਰ ਵਾਲੀ ਖੁਲ੍ਹਿ ਗਇਆ ਤਨ ਮਨ ਕਾ ਜੰਦਾ ।
One of Satguru's Glances and the lock of my mind and body unlocks/opens
[ਕਲਿਆਣ]
ਜੋਰਹਿ ਹਾਥ ਅਨਾਥ ਨਾਥ ਪਹਿ, ਅਪਣੇ ਠਾਕੁਰ ਕੇਰੇ ਚੇਰੇ
Folding their hands towards the Master of the Masterless, They are their Master’s Slaves.
ਹੇਰਿ ਹੇਰਿ ਨਨੂਆ ਹੈਰਾਨੇ, ਗੁਰਮੂਰਤਿ ਵਿਚ ਹਰਿ ਜੀ ਹੇਰੇ । [ਕਿਦਾਰਾ]
Seeing this, Nanua has become shocked/awestruck, In the form of the Guru, I see Har Ji present.
Some writers have written that Kavi Nanua Ji had done seva of Guru Tegh Bahadur Sahib Ji and then continued to sing their love songs in Guru Gobind Singh Ji’s Darbar. Kavi Ji was Tiaagi and Vairaagi from the Sabha, Kavi Nanua Ji had no grasp [of this world], that is why Vairaagi was added as a distinguisher.
Kavi Nanua Ji’s writings are in multiple different raags, some are saloks written in Aasaavri. The Aasavari writings are in pure Punjabi and the rest of the shabads are written in Sant Bhasha. From Kavi Ji’s writings, we find out that Guru Gobind Singh Ji’s Darbar did not just have Bir Ras Poets but peaceful, soft poets were also present in which they spread soulful messages like Kavi Nanua Ji.
Kavi Ji’s writings are read mostly among Seva Panthi Saints.
ਆਸਾਵਰੀਆਂ
ਤੇਰਾ ਦਰਸਨ ਮੇਰੀਆਂ ਅੱਖੀਆਂ, ਸੁਰਮੇ ਵਾਂਗੂੰ ਘੁੰਮਾਂ ਵੋ
To have Your Darshan, my eyes are encircling like how kajjal surrounds the eyes...
ਜਿਤ ਵਲਿ ਲਗਣ ਚਰਨ ਤੁਸਾਡੇ, ਮੈਂ ਜਾਈ ਉਤ ਉਤ ਚੁੰਮਾਂ ਵੋ
...in that direction where Your Feet are, I go and kiss that place,
ਰਾਤੀਂ ਡੀਹੇ ਮਨ ਤਨ ਅੰਦਰਿ, ਤੇਰੀਆਂ ਉਡਣ ਧੁੰਮਾਂ ਵੋ
Day and Night, Your Glory flies from the mind and body,
ਘਰ ਦਾ ਸਾਹਿਬ ਘਰ ਵਿਚ ਲੱਧਾ, ਨਨੂਆ ਬਲਿ ਬਲਿ ਹੁੰਮਾਂ ਵੋ। ੧ । ਂ
The Master of the Home was found within the Home, Nanua is a sacrifice ...
ਤੇਰਾ ਦਰਸਨ ਮੇਰੀਆਂ ਅੱਖੀਆਂ, ਘੁੰਮ ਰਹੀਆ ਵਿਚ ਧਾਰੀ ਵੋ
To have Your Darshan, my eyes are running wildly in circles on the ground...
ਬਿਰਹੁ ਦੇ ਅਸਵਾਰ ਥੀਉਸੇ, ਜੈਂਦੀ ਚੜ੍ਹਤਲ ਭਾਰੀ ਵੋ
...[I have mounted] the feeling of Birahu (Separation), this feeling is so difficult to climb onto (referring to Birahu as a riding animal).
ਮੇਰਾ ਤੇਰਾ ਨਦਰਿ ਨ ਆਵਹਿ, ਪਾਈ ਪ੍ਰੇਮ ਗੁਬਾਰੀ ਵੋ
I do not see a difference between me & You while lost in this Storm of Love.
ਘਰ ਦਾ ਸਾਹਿਬ ਘਰ ਵਿਚ ਮਿਲਿਆ, ਨਨੂਆ ਵਾਰੀ ਵਾਰੀ ਵੋ । ੨ ।
The Master of the Home was found within the Home, Nanua is a sacrifice ...
ਤੇਰਾ ਚੁਖ ਦਿਲਾਸਾ ਸੱਜਣਾ, ਦੀਨ ਦੁਨੀ ਦੀ ਓਟ ਵੋ
Oh Beloved, Your slight encouragement is the Support of the Spiritual and the Sansaari
ਮੱਲ੍ਹਮ ਦੀ ਪ੍ਰਵਾਹ ਨ ਧਰਦੀ, ਵਾਹੁ ਤੁਸਾਡੀ ਚੋਟ ਵੋ
It doesn’t care about the bandages, Vaaho! This is Your Wound! (Wounded by Your Love)
ਲਗਾ ਨੇਹੁੰ ਅਨੋਖਾ ਤੇਰਾ, ਦੇਇ ਨ ਇਕ ਪਲ ਛੋਟ ਵੋ
There is nothing like Falling in Love with You, it does not let go of me even for a moment!
ਲਂਟ ਪੋਟ ਲੁਟਿ ਲੀਤਾ ਨਨੂਆ, ਵਾਹੁ ਤੁਸਾਡੀ ਲੋਟ ਵੋ । ੩ ।
This weak wallet You have robbed, “Nanua”, Vaaho! This is Your Robbery!
ਤੇਰਾ ਚੁਖ ਦਿਲਾਸਾ ਸੱਜਣਾ, ਦੀਨ ਦੁਨੀ ਦੀ ਓਟ ਵੋ
Oh Beloved, Your slight encouragement is the Support of the Spiritual and the Sansaari
ਇਕੁ ਖਰਾ ਕਰ ਬੱਧਾ ਪੱਲੇ, ਰਹੀ ਨ ਦੁਬਿਧਾ ਖੋਟ ਵੇ
Having the Legitimate Coin with me, the counterfeit/fake duality-coin will not remain
ਜੋ ਕਿਛੁ ਹੋਣਾ ਸੋਈ ਹੋਆ, ਸਿਰ ਦੀ ਸੁੱਟੀ ਪੋਟ ਵੋ
Whatever should have happened, so has happened,
It’s like a wallet has fallen on my head.
‘ਨਨੂਆ' ਬਿਨ ਸ਼ਰਣੀ ਕਿਉਂ ਪਾਈਐ, ਬੁਰੇ ਭਲੇ ਥੀਂ ਛੋਟ ਵੋ ।੪।
Oh Nanua, without going into the sanctuary (of Guru Sahib) how can you attain (Vaheguru)? I have escaped being between good-bad (dual nature of the world).
ਸੱਜਣ ਦੇ ਵਲ ਨੈਣ ਅਸਾਡੇ, ਰਾਤੀਂ ਡੀਂਹੇ ਖੁਲ੍ਹੇ ਵੋ
Our eyes our towards our Beloved, day and night they remain open
ਦਰਸਨ ਪੂਰੇ ਸਦਾ ਹਜ਼ੂਰੇ, ਵੱਤਣ ਡੁਲ੍ਹੇ ਡੁਲ੍ਹੇ ਵੋ
Having received Complete Darshan, Vaheguru is always known as Present, I no longer know which country I am in.
ਨਰਕ ਸੁਰਗ ਤ੍ਰਿਣ ਸੁੱਕੇ ਵਾਂਗੂ, ਦਿਤੇ ਬਲਦੇ ਚੁਲ੍ਹੇ ਵੋ
Hell and Heaven are like dried-up grass, I have given them to a burning fire.
ਨਨੂਆ ਦੀਵਾ ਟਿਕਹਿ ਨ ਇਕ ਪਲ, ਜੇ ਚਉ ਵਾਇਆ ਝੁਲੇ ਵੋ ।੫।
"Nanua" this lamp does not stay still for a moment; even if you increase the flame, it will still swing (referring to this world, constantly changing)
ਤੁਧੁ ਬਿਨੁ ਸਜਣੁ ਜਾਣੈ ਨਾਹੀ ਕੋਈ ਮੇਰੇ ਦਿਲ ਦੀ ਵੋ
Oh Beloved, besides you, no one knows about the state of my heart
ਦਰਦ ਤੁਸਾਡਾ ਵਸਤੀ ਦਿਲ ਦੀ, ਖਿਨ ਖਿਨ ਜਾਦੀ ਮਿਲਦੀ ਵੋ
The pain of (separation from) You resides in my heart, I am faced with it every moment.
ਕਾਤੀ ਉਪਰਿ ਕਾਤੀ ਤੇਰੀ, ਕਾਤੀ ਆਵੈ ਛਿਲਦੀ ਵੋ
Upon this dagger is Your Dagger, the Dagger comes and scrapes me
ਕਿਉਂ ਕਰਿ ਠਾਕ ਵੰਞਾਏ ਨਨੂਆ, ਹਿਲੇ ਅਵੇਹੀ ਹਿਲਦੀ ਵੋ।੬।
How did we lose our Place of Security "Nanua", it moves in such a way... (can't describe it)!
ਪਾਇਆ ਘੁੰਮ ਘੁੰਮਦੇ ਸੱਜਣ, ਅੰਙਣ ਸਾਡੇ ਫੇਰਾ ਵੋ
Oh Beloved, Having been brought into a spinning trance, oh how my limbs are turning...
ਲੂੰ ਲੂੰ ਅੰਦਰਿ ਹੋਇ ਮੁਕੀਮੀ, ਕੀਤੋ ਅਪਣਾ ਡੇਰਾ ਵੋ
In every pore You live within, You have made Your Den
ਧੋਖਾ ਸੰਸਾ ਕੋਇ ਨ ਰਹਿਓ, ਕੋੜੀ ਦੁਬਿਧਾ ਕੇਰਾ ਵੋ
The deceiving and changing nature does not remain, this is a crippling dualistic cycle.
ਨਨੂਆ ਆਪਿ ਆਰਸੀ ਅੰਦਰਿ, ਸਚੇ ਸੱਚਾ ਹੇਰਾ ਵੋ ।੭।
"Nanua", You are yourself a mirror inside, the Truthful is that Darshan of Reality that is seen.
ਤੇਰੀ ਚੁਖ ਚੁਖ ਝਾਤੀ ਮੈਨੂੰ, ਸਭ ਦੁਖਾਂ ਦੀ ਕਾਤੀ ਵੋ
Your slight, small glance (towards me), cuts away all pains
ਦੇਂਦੀ ਕਦੇ ਨ ਰੱਜੇ ਮੂਲੇ, ਵਾਹੁ ਵਾਹੁ ਕਿਆ ਦਾਤੀਂ ਵੋ
When You give, people are still not satisfied, Vaaho Vaaho What a Giver!
ਲਾਈ ਝੜੀ ਰਹੈ ਅੰਮ੍ਰਿਤ ਦੀ, ਅਠ ਪਹਰ ਦਿਹੁੰ ਰਾਤੀ ਵੋ
Let the eternal rains of Amrit fall, 24 hours... day and night!
ਨਨੂਏ ਉਪਰਿ ਡੁਲ੍ਹ ਡੁਲ੍ਹ ਪਉਂਦੀ, ਵਾਹੁ ਵਾਹੁ ਕਿਆ ਮਾਤੀ ਵੋ ।੮।
They keep dripping over "Nanua", Vaaho Vaaho what an intoxication!
ਤੇਰਿਆਂ ਪੈਰਾਂ ਦੀ ਚੁਖ ਮਿਟੀ, ਮੇਰੇ ਸਿਰ ਦੀ ਤਾਜ ਵੋ
Even a little dust from Your Feet, becomes the Crown upon my Head
ਇਹੁ ਕਦੇ ਨ ਡੋਲੇ ਜੁਗ ਜੁਗ, ਕਾਇਮ ਤੇਰਾ ਰਾਜ ਵੋ
This never wavers from Yug to Yug, Your Reign is Eternal
ਗਰਬ ਪ੍ਰਹਾਰੀ ਬਿਰਦ ਤੁਸਾਡਾ, ਹੋਹੁ ਗਰੀਬ ਨਿਵਾਜ ਵੋ
Destroyer of the Ego, I am Your Sikh... please act in your role as Gareeb Nivaaj
ਨਨੂਆ ਅੱਠ ਪਹਿਰ ਭਰ ਤੁਹਨੂੰ, ਏਹੋ ਵੱਡਾ ਕਾਜ ਵੋ ॥੯॥
"Nanua" is filled with You all 24 hours of the day, this is a great task!
ਤੇਰੇ ਦਰ ਤੇ ਸੱਥਰ ਲੱਥੇ, ਕੀਚੈ ਜੋ ਕਿਛੁ ਕਰਨਾ ਵੋ
We have come and slept at the ground beneath Your Door, do whatever You want to do
ਚਰਨ ਕੰਵਲ ਸ਼ਾਂਤ ਸੁਖਦਾਤਾ, ਮੇਰੇ ਸਿਰ ਤੇ ਧਰਨਾ ਵੋ
Your Lotus-Feet are Peaceful, Oh Giver of Peace, please place them on my head
ਨਨੂਏ ਸੁਣਿਆ ਬਿਰਦ ਤੁਸਾਡਾ, ਸਚੇ ਅਸਰਨ ਸਰਨਾ ਵੋ ।੧੦।
"Nanua" has heard as a Sikh of Yours, The True Sanctuary-less find a Sanctuary!
ਸ਼ਬਦ
ਸਿਰੀ ਰਾਗ
ਹਾਂ ਵੇ ਲੋਕਾ ਦੇਨੀ ਹਾਂ ਹੋਕਾ, ਗੋਬਿੰਦ ਅਸਾਂ ਲੋੜੀਂਦਾ ਵੋ ।੧। ਰਹਾਉ।
Yes, Oh people, I am sending you an invitation, We need [Guru] Gobind [Singh Ji]!
ਗੁਰਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਸੁ ਰਤਿ ਸਬਦ ਮਨ ਜੋੜੀਂਦਾ ਵੋ ।੧।
Engraining the Guru’s Shabad within the mind, one attains the highest state then fall in love with the Shabad and connect the mind!
ਸੋਹੰ ਦਾ ਹਥ ਪਕੜਿ ਕੁਹਾੜਾ, ਹਉਮੈ ਬੰਧਨ ਤੋੜੀਂਦਾ ਵੋ ।੨।
Grab on to the Axe-Hand of Sohang/Saahu (means Beloved or that which I am); This Axe will break the entanglements of Haumai.
ਇਹੁ ਮਨ ਮਤਾ ਹਰਿ ਰੰਗਰਤਾ, ਮੁਹਰਾ ਨਹੀਂ ਮੋੜੀਂਦਾ ਵੋ ।੩।
This mind is intoxicated & dyed in the colour of Vaheguru’s Love, don’t turn your face away
ਨਿਤ ਨਿਤ ਖਸਮ ਸਮਾਲਹੁ ‘ਨਨੂਆ’, ਕਿਆ ਭਰਵਾਸਾ ਖੋੜੀਂਦਾ ਵੋ ।੪।
Daily, the Beloved takes care of "Nanua", how can this support ever decrease/be called insufficient?
ਆਸਾ
ਸਾਈਂ, ਸਾਨੂੰ ਆਪਣਾ ਕਰਿ ਰਖੁ
Master, Keep us in your hand/protect us with your hand
ਛਡੀਂ ਨ ਮੂਲੇ ਕਰਿ ਸਾਈਂ ਅਪਣਾ, ਤੇਰਾ ਪਤਿਤ ਪਾਵਨ ਪੱਖ । ੧ ॥ ਰਹਾਉ।
Don’t let us go, keep us absolutely close to your hand, the side which takes sinners and makes them pure.
ਤੂ ਸਾਹਿਬ ਅਗਮ ਅਡੋਲ ਹੇ, ਮੈ ਦਰਿ ਤੇਰੇ ਪਇਆ ਕੱਖੁ ।
Oh, You are the Master: Unmoving, Unwavering, laying at your door I am a piece of dried grass
ਜੇ ਹਸ ਕਹਹਿੰ 'ਟੁਕ ਆਉ ਨਨੂਆ', ਮੈਂ ਜਾਣਾਂ ਪਾਏ ਲੱਖ ।
If You laugh and say: ‘come for a little bit Nanua’, I will understand it as receiving hundreds of thousands worth [of some worldly item/wealth]
ਆਸਾ
ਆਸਾ ਮਨਸਾ ਪਿੰਗ ਭਈ ਹੈ, ਤਾਂ ਤੇ ਮਾਨਨ ਸਭਿ ਉਠ ਗਈ ਹੈ ।੧ ॥ ਰਹਾਉ
The mind’s desires have become crippled and all of my arrogance has got up and left
ਕਥਾ ਕੀਰਤਨ ਮਹਿ ਨਿਤ ਨਿਤ ਜਾਈਐ, ਮਾਨੁ ਅਪਮਾਨ ਤਿਆਗਿ ਧਿਆਈਐ । ੧।
I go to katha and kirtan daily, Renouncing honour and dishonour... [instead I] focus/concentrate on Guru Sahib
ਤਾਂ ਕੀ ਆਸਾ ਕਵਣ ਕਰੋ ਜੀ, ਆਪੇ ਤਾਰੇ ਆਪ ਤਰੇ ਜੀ ।੨।
Then what should I desire? Maharaj is the one who carries/floats us across and the one floats themselves
ਨਨੂਆ ਜਿਤੁ ਕਿਤੁ ਰਾਮ ਨਿਹਾਰਿਓ, ਸਿੰਘ ਹੋਇ ਮਨ ਕੁੰਚਰ ਮਾਰਿਓ ॥੩॥
"Nanua", wherever I look I see Ram, when the Lion is present the elephants of the mind are killed
ਕਿਦਾਰਾ
ਲੋਇਨ ਨਿਪਟ ਲਾਲਚੀ ਮੇਰੇ
My eyes are absolutely greedy [for the Darshan of Vaheguru]
ਭੂਖੇ ਧਾਵਹਿੰ ਤ੍ਰਿਪਤ ਨ ਪਾਵਹਿ ਸਦਾ ਰਹਹਿੰ ਹਰਿ ਮੂਰਤਿ ਘੇਰੇ ।ਰਹਾਉ।
Being pushed to the limits of Hunger and still not receiving fulfillment... [my mind is] always circling [meaning: concentrating/thinking on] the Form of Vaheguru [Guru Sahib]
ਜੋਰਹਿ ਹਾਥ ਅਨਾਥ ਨਾਥ ਪਹਿਂ, ਅਪਨੇ ਠਾਕੁਰ ਕੇਰੋ ਚੇਰੇ
Folding their hands towards the Master of the Masterless; They are their Master’s Slaves.
ਹੈਰਿ ਹੇਰਿ ਨਨੂਆ ਹੈਰਾਨੇ ਗੁਰ ਮੂਰਤਿ ਵਿਚ ਹਰਿ ਜੀ ਹੇਰੇ ।
Beholding this sight, "Nanua" has become wonderstruck: In the [Physical] Form of the Guru, I see Vaheguru Ji!
ਬਸੰਤ
ਹਰਿ ਹਰਿ ਦਰਸ਼ਨ ਕੀ ਪਿਆਸ ਹੈ । ਰਹਾਉ ।
A thirst to have Darshan of Vaheguru (Hari Hari)
ਚਿੰਤਾਮਣਿ ਭਵਹਰਨ ਮਨੋਹਰ, ਗੁਨ ਸਾਗਰ ਸੁਖ ਰਾਸ ਹੈ
It is the Chintamani Stone (mythological wish-fulfilling stone), the one who takes away fear, the one who pulls the mind, The Ocean of Virtues, the Connector to Sukh.
ਜਾਂਕੀ ਧੂਰਿ ਸੁਰ ਮੁਨਿ ਜਨ ਬੰਛਹਿ, ਸੰਤਨ ਰਿਦੇ ਨਿਵਾਸ ਹੈ
The Dust of which Devte, Muni, Jan desire, who lives in the hearts of the Saints
ਸੋਇ ਸੁਣਤ ਮਨ ਹਰਿਆ ਹੋਵੇ, ਭੇਟਤ ਪਰਮ ਬਿਲਾਸ ਹੈ ।
Listening to Vaheguru, the mind becomes green and blossoms... Vaheguru is the Giver of Supreme Enjoyment
ਨਨੂਆ ਆਇ ਵਸਹੁ ਘਟ ਅੰਤਰਿ, ਤੁਮ ਬਿਨ ਆਤੁਰ ਸਾਸ ਹੈ ।੪।
"Nanua" says come and reside in the Heart, Without You... my breath trembles in weakness.
ਕੇਦਾਰਾ
ਰਾਮ ਰਸ ਪੀਵਤ ਹੀ ਮਸਤਾਨਾ
Drinking in the essence of Ram (the one who is ‘ramaiya hoya’ embedded within everything), I have become mastana (without a care/fakir-like)
ਪਾਈ ਮਸਤੀ ਖੋਈ ਹਸਤੀ, ਅਲਮਸਤੀ ਪਰਵਾਨਾ । ਰਹਾਉ ।
Obtaining Intoxication and losing my existence (hasti), intoxicated in this Divine love is Hukam (accepted)
ਨੈਨ ਛਕੇ ਹਰੇ ਹਰਿ ਦਰਸਨ, ਬੈਨ ਛਕੇ ਹਰਿ ਗਾਥਾ
My eyes are fulfilled seeing the life-giving/greenery blossoming Hari-Darshan, my tongue is fulfilled listening to the Praises of Hari.
ਕਾਨ ਛਕੇ ਹਰਿ ਲੀਲਾ ਸੁਨਿ ਸੁਨਿ, ਹਰਿ ਚਰਨਨ ਪਰ ਮਾਥਾ ॥ ੧ ॥
My ears are fulfilled listening to the play of Har, the Feet of Har my forehead resides,
ਨਿਜ ਪ੍ਰਕਾਸ਼ ਅਨਭੈ ਕੀ ਲਟਕੈਂ, ਅੰਗ ਅੰਗ ਮੈਂ ਦਉਰੀ
Prakaash within the Self... the waves of experiences/feelings... they are running in each and every limb
ਤਾਂ ਤੇ ਕਬਹੂ ਨ ਆਵਹਿ ਅਉਧੂ, ਜਨਮ ਮਰਨ ਕੀ ਭਉਰੀ ॥ ੨ ॥
Then that tyaagi/sanyaasi will never have to come back, the janam-maran’s bee-line (bhouri means bee)
ਰਸਕਿ ਰਸਕਿ ਰਸਨਾ ਰਸਿ ਮਾਤੀ, ਹਰਿ ਰਸੁ ਮਾਹੀਂ ਗੀਧੀ
Tasting this Taste, the tongue is intoxicated on love, caught in the enjoyment of Har-Ras
ਤੀਨ ਗੁਣਾ ਉਪਾਧਿ ਤਿਆਗ ਕੈ, ਚਉਥੇ ਪਦ ਮਹਿ ਸੀਧੀ । ੩ ॥
Letting go of the Illusion of the 3 Qualities (Maya’s Rajo-Sato-Tamo); fuliflled in the fourth state (chautha padh)
ਵਾਹੁ ਵਾਹੁ ਨਨੂਆ ਬਿਗਸਾਨਾ, ਹਰਿ ਰਸ ਰਸਕ ਬਿਨੋਦੀ
Vaaho Vaaho "Nanua" has blossomed, The taste of Har Ras I have developed a desire to know this.
ਕੂਦ ਪਰਿਓ ਅੰਮ੍ਰਿਤ ਸਾਗਰ ਸੈਂ, ਸਭ ਜਗ ਕਉ ਲੈ ਗੋਦੀ ॥੪॥
Jumping into the Ocean of Amrit; have taken the entire world into my lap!
ਆਸਾਵਰੀ
ਰਾਮ ਰਸ ਪੀਵਤ ਹੀ ਅਲਸਾਨਾ
Drinking in the essence of Ram (the one who is ‘ramaiya hoya’ embedded within everything), I have become full of laze (no energy/attention for the world... so intoxicated in Vaheguru's Love)
ਮਹਾਂ ਅਗਾਧ ਅਪਾਰ ਸਾਗਰ ਮੈਂ, ਬੂੰਦ ਹੋਇ ਮਗਨਾਨਾ ॥ ੧ ॥ ਰਹਾਉ ।
In The Great Unknowable, Uncrossable Ocean, it takes one drop to drown within it.
ਗਲਤ ਭਏ ਤਨ ਮਨ ਕੇ ਉਦਮ, ਫੁਰਨ ਨ ਫੁਰਕੈ ਕਾਈ
The [selfish] efforts of the body and mind have melted... [now] no further thoughts arise.
ਜੋ ਜੋ ਲਹਿਰ ਉਠਹਿ ਸਾਗਰ ਮਹਿੰ, ਤਾਂਹੀ ਮਾਹਿ ਸਮਾਈ ॥੧॥
Whatever wave emerges from the ocean, it always merges back within it.
ਮੁਕਤਿ ਬੰਧ ਕੋ ਬੰਧਨ ਟੂਟਿਓ, ਉਕਤਿ ਜੁਗਤਿ ਸਭਿ ਭੂਲੀ
The knot/entanglement which kept me from Mukti has broken, all words/explanations and all strategies have been forgotten.
ਹਿਰਦੇ ਕਮਲ ਕੀ ਕਲੀ ਚੇਤਨਾ, ਪ੍ਰੇਮ ਪਵਨ ਲਗਿ ਫੂਲੀ ॥ ੨ ॥
The Awareness-Bud of The Heart-Lotus has blossomed through the Wind of Love.
ਮਨ ਬੁਧਿ ਚਿਤੁ ਅਹੰਕਾਰ ਗਲਤ ਭਏ, ਤੀਨ ਗੁਣਾਂ ਸਮਤਾਈ
Man-Budh-Chit-Ahangkaar (4 parts of Antehkaran) have melted, the 3 qualities (sato-rajo-tamo) are [now] seen as one.
ਐਸੀ ਦਸ਼ਾ ਅਨੋਖੀ ਤੱਖੀ, ਲਟਕਤ ਲਟਕਤ ਆਈ । ੩ ।
I have known this spiritual state as unique; it comes in waves and tides.
ਸ਼ਾਂਤਿ ਸਹਿਜ ਸੰਤੋਖੁ ਸੀਲੁ ਸੁਖੁ, ਕੀਨਉ ਆਨ ਬਸੇਰਾ
Peaceful, Calm/Balanced, Contentment, Pleasure... these qualities have come and reside within.
ਭਉ ਸਾਗਰ ਮਹਿੰ ਨਨੂਆ; ਤੇਰਾ ਬਹੁਰ ਨ ਹੋਇ ਹੈ ਫੇਰਾ । ੪।
Within this Scary Ocean (of Maya), "Nanua" you do not have to return back to it
ਆਸਾਵਰੀ
ਰਾਮ ਰਸ ਪੀਵਤ ਹੀ ਤ੍ਰਿਪਤਾਨਾ
Drinking in the essence of Ram (the one who is ‘ramaiya hoya’ embedded within everything), I have received fulfillment.
ਕੋਟਿ ਜਨਮ ਕਾ ਭੂਖਾ ਦੇਖਹੁ, ਇਕ ਪਲ ਮਾਹਿੰ ਅਘਾਨਾ ।੧। ਰਹਾਉ ।
Have had to see this hunger for millions of lifetimes yet in one moment I received fulfillment.
ਤ੍ਰਿਸਨਾ ਸਤ ਸੰਤੋਖ ਰੂਪ ਧਰਿ, ਮਨ ਚੰਚਲ ਥਿਤ ਪਾਈ
Desires have taken on the form of Truth and Contentment, the wavering mind has found a place of stability/unwavering
ਲੂੰਬ ਲੇਟ ਕੈ ਸਿੰਘ ਭਈ ਹੈ, ਦੇਖਹੁ ਅਚਰਜ ਭਾਈ ।੧।
The fox has fallen asleep and the Lion awakens...
Oh brother, Look at this wonder!
ਕਾਮ ਕ੍ਰੋਧ ਲੋਭ ਅਹੰਕਾਰਾ, ਇਹ ਸਭ ਮਾਰਿ ਨਸਾਏ
Lust, Anger, Greed and Selfishness, these have all been killed and destroyed
ਸ਼ਾਂਤਿ ਸਹਜ ਖਿਮਾਂ ਅਰ ਧੀਰਜ, ਇਹ ਸਭ ਘਰਹਿ ਵਸਾਏ ॥ ੨ ॥
Peaceful, Sahej, Forgiveness and Patience.. These have been brought into the home (of the mind)
ਤ੍ਰਿਗੁਣ ਅਤੀਤ ਪਰਮ ਪਦੁ ਪਾਇਆ, ਮਿਟਿਓ ਮੋਹ ਅਭਿਆਸਾ
Away from the 3 qualities (of Maya, Sato-Rajo-Tamo) I have attained the highest state, emotional attachment is gone through spiritual practice
ਵਾਹੁ ਵਾਹੁ ਕੈਸੋ ਤ੍ਰਿਪਤਾਨੋ, ਨਨੂਆ ਵਡੋ ਪਿਆਸਾ ॥ ੩ ॥
Vaaho Vaaho, what great fulfillment this is! "Nanua", the thirst was so great [and now it's quenched!]
–
Translator's Note:
Piara Singh Padam presents these writings as they have been copied down from puratan folios/manuscripts. Piara Singh Padam has not attempted to proofread them or otherwise suggest corrections, as they are compiling these writings as a means to present research.
Please stay tuned for more of the 52 Kavi's writings translated from Darbari Rattan. Provide suggestions and corrections as needed!
~Aaeenaa